Firefox Focus

ਸਿਰਫ਼ ਪ੍ਰਾਈਵੇਟ ਮੋਬਾਈਲ ਬਰਾਊਜ਼ਿੰਗ

Firefox Focus ਪਰਦੇਦਾਰੀ ਨੂੰ ਸਮਰਪਿਤ ਤੁਹਾਡਾ ਬਰਾਊਜ਼ਰ ਹੈ, ਜੋ ਕਿ ਟਰੈਕਿੰਗ ਤੋਂ ਸੁਰੱਖਿਆ ਆਪਣੇ-ਆਪ ਲਾਉਂਦਾ ਹੈ। Focus ਨਾਲ ਤੁਹਾਡੇ ਸਫ਼ੇ ਵੱਧ ਤੇਜ਼ੀ ਨਾਲ ਲੋਡ ਹੁੰਦੇ ਹਨ ਅਤੇ ਤੁਹਾਡੇ ਡਾਟੇ ਨੂੰ ਪ੍ਰਾਈਵੇਟ ਰੱਖਦੇ ਹਨ।

Firefox Focus iOS ਅਤੇ Android ਦੋਵੇਂ ਕਿਸਮ ਦੇ ਡਿਵਾਈਸਾਂ ਲਈ ਮੌਜੂਦ ਹੈ।

Firefox Focus ਲਵੋ

ਸ਼਼ੁਰੂ ਕਰਨ ਲਈ QR ਕੋਡ ਸਕੈਨ ਕਰੋ

Firefox Focus ਲੈਣ ਲਈ QR ਕੋਡ ਸਕੈਨ ਕਰੋ

ਆਪਣੇ ਅਤੀਤ ਨੂੰ ਮਿਟਾਓ

ਆਪਣੇ ਅਤੀਤ, ਪਾਸਵਰਡਾਂ ਤੇ ਕੂਕੀਜ਼ ਨੂੰ ਸੌਖੀ ਤਰ੍ਹਾਂ ਮਿਟਾਓ ਤਾਂ ਕਿ ਬੇਲੋੜੇ ਇਸ਼ਤਿਹਾਰ ਆਨਲਾਈਨ ਤੁਹਾਡੀ ਸੂਹ ਨਾ ਲੈ ਸਕਣ। ਖੋਜ ਥਾਂ ਦੇ ਕੋਲ ਮੌਜੂਦ ਮਿਟਾਓ ਬਟਨ ਨੂੰ ਛੂਹੋ ਅਤੇ ਸਭ ਕੁਝ ਛੂ-ਮੰਤਰ।

ਪ੍ਰਾਈਵੇਟ ਮੋਡ ਨੂੰ ਅਗਲੇ ਪੜਾਅ ਉੱਤੇ ਲੈ ਜਾਓ

ਬਹੁਤੇ ਬਰਾਊਜ਼ਰਾਂ ਵਿੱਚ "ਪ੍ਰਾਈਵੇਟ ਬਰਾਊਜ਼ਿੰਗ" ਅਕਸਰ ਐਨੀ ਪ੍ਰਾਈਵੇਟ ਨਹੀਂ ਹੁੰਦੀ ਹੈ। Firefox Focus ਮੂਲ ਰੂਪ ਵਿੱਚ ਅਗਲੇ ਪੱਧਰ ਦੀ ਪਰਦੇਦਾਰੀ ਮੌਜੂਦ ਹੈ ਅਤੇ ਇਸ ਨੂੰ Mozilla, ਵੈੱਬ ਉੱਤੇ ਤੁਹਾਡੇ ਹੱਕਾਂ ਦੇ ਪਹਿਰੇਦਾਰ ਗ਼ੈਰ-ਫਾਇਦਾ ਪ੍ਰਾਪਤ ਸੰਗਠਨ, ਵਲੋਂ ਸਹਿਯੋਗ ਮਿਲਦਾ ਹੈ।

ਟਰੈਕਿੰਗ ਤੋਂ ਖਹਿੜਾ ਛੁਡਾਓ

Firefox Focus ਮੂਲ ਰੂਪ ਵਿੱਚ ਹੀ ਆਮ ਟਰੈਕਰਾਂ ਦੀ ਵੱਡੀ ਗਿਣਤੀ ਉੱਤੇ ਰੋਕ ਲਾ ਦਿੰਦਾ ਹੈ, ਜਿਸ ਵਿੱਚ ਸ਼ੋਸ਼ਲ ਟਰੈਕਰ ਅਤੇ Facebook ਇਸ਼ਤਿਹਾਰਾਂ ਵਰਗਿਆਂ ਤੋਂ ਆਉਣ ਵਾਲੇ ਚਿਪਕੂ ਸ਼ਾਮਲ ਹਨ।

ਇਹ ਸਭ ਵੱਧ ਤੇਜ਼ੀ ਨਾਲ ਵੇਖੋ

Focus ਟਰੈਕਰਾਂ ਨੂੰ ਹਟਾਉਂਦਾ ਹੈ ਤਾਂ ਕਿ ਤੁਹਾਡੇ ਵਲੋਂ ਵੇਖੇ ਜਾ ਰਹੇ ਸਫ਼ਿਆਂ ਲਈ ਘੱਟ ਡਾਟਾ ਲੱਗੇ ਅਤੇ ਉਹ ਵੱਧ ਤੇਜ਼ੀ ਨਾਲ ਲੋਡ ਹੋਣ। ਇਸ ਨਾਲ ਹੀ ਆਪਣੀ ਮੁੱਖ ਸਕਰੀਨ ਉੱਤੇ ਚਾਰ ਤੱਕ ਸ਼ਾਰਟਕੱਟ ਟੰਗੋ ਅਤੇ ਆਪਣੀਆਂ ਮਨਪਸੰਦ ਸਾਈਟਾਂ ਨੂੰ ਬਿਨਾਂ ਕੁਝ ਵੀ ਲਿਖੇ ਫ਼ੌਰਨ ਖੋਲ੍ਹੋ।

Mozilla ਵਲੋਂ ਬਣਾਇਆ

ਸਾਡਾ ਮੰਨਣਾ ਹੈ ਕਿ ਹਰ ਕਿਸੇ ਨੂੰ ਆਪਣੀ ਆਨਲਾਈਨ ਜ਼ਿੰਦਗੀ ਨੂੰ ਕੰਟਰੋਲ ਕਰਨ ਦਾ ਪੂਰਾ ਹੱਕ ਹੋਣਾ ਚਾਹੀਦਾ ਹੈ। ਇਸ ਲਈ ਅਸੀਂ 1998 ਤੋਂ ਸੰਘਰਸ਼ ਕਰ ਰਹੇ ਹਾਂ।

Follow Lee on X/Twitter - Father, Husband, Serial builder creating AI, crypto, games & web tools. We are friends :) AI Will Come To Life!

Check out: eBank.nz (Art Generator) | Netwrck.com (AI Tools) | Text-Generator.io (AI API) | BitBank.nz (Crypto AI) | ReadingTime (Kids Reading) | RewordGame | BigMultiplayerChess | WebFiddle | How.nz | Helix AI Assistant